ਪੰਜਾਬੀ ਅਸੀਂ ਜਾਣਦੇ ਹਾਂ ਕਿ ਪਨਾਹ ਕਾਰਵਾਹੀ ਗੁੰਝਲਦਾਰ ਅਤੇ ਨੈਵੀਗੇਟ ਕਰਨਾ ਮੁਸ਼ਕਲ ਹੋ ਸਕਦਾ ਹੈ. ਅਸੀਂ ਇਕ ਗਾਈਡ ਤਿਆਰ ਕੀਤੀ ਹੈ ਜੋ ਤੁਹਾਨੂੰ ਸਾਰੇ ਪੜਾਵਾਂ ਬਾਰੇ ਦੱਸਦੀ ਹੈ. ਇਹ ਤੁਹਾਨੂੰ ਆਪਣੇ ਅਧਿਕਾਰ ਅਤੇ ਜ਼ਿੰਮੇਵਾਰੀ ਨੂੰ ਸਮਝਣ ਵਿੱਚ ਮਦਦ ਕਰੇਗੀ ਤਾ ਕਿ ਸਹੀ ਸੂਚਿਤ ਫ਼ੈਸਲੇ ਕਰੋ. ਪਨਾਹ ਸਲਾਹ ਮਸ਼ਵਰੇ ਗਾਈਡ ਵਿੱਚ ਹੇਠ ਦਿੱਤੇ ਭਾਗ ਹਨ. ਸੈਕਸ਼ਨ 1: ਪ੍ਰਵਾਸੀ ਸਹਾਇਤਾ ਸੇਵਾਵਾਂ ਇਸ ਭਾਗ ਵਿੱਚ ਪ੍ਰਵਾਸੀ ਸਹਾਇਤਾ ਯੂਨਾਈਟਿਡ ਕਿੰਗਡਮ ਵਿੱਚ ਪਨਾਹ ਮੰਗਣ ਵਾਲਿਆਂ ਅਤੇ ਉਹਨਾਂ ਤੱਕ ਪਹੁੰਚ ਕਿਵੇਂ ਕੀਤੀ ਜਾ ਸਕਦੀ ਹੈ ਦੀਆਂ ਸੇਵਾਵਾਂ ਦੀ ਰੂਪ ਰੇਖਾ ਦੱਸੀ ਗਈ ਹੈ. ਪੂਰਾ ਭਾਗ ਪੜ੍ਹੋ. ਸੈਕਸ਼ਨ 2: ਪਨਾਹ ਦਾ ਦਾਅਵਾ ਕਰਨਾ ਇਸ ਭਾਗ ਵਿੱਚ, ਤੁਸੀਂ ਯੂਕੇ ਵਿੱਚ ਪਨਾਹ ਦਾ ਦਾਅਵਾ ਕਿਵੇਂ ਕਰਨਾ ਹੈ ਬਾਰੇ ਪੜ੍ਹ ਸਕਦੇ ਹੋ. ਇਹ ਇਸ ਬਾਰੇ ਵੀ ਗੱਲ ਕਰਦਾ ਹੈ ਕਿ ਤੁਸੀਂ ਹੋਮ ਆਫ਼ਿਸ ਨਾਲ ਆਪਣੀ ਸਕ੍ਰੀਨਿੰਗ ਇੰਟਰਵਿਊ ਦੌਰਾਨ ਕੀ ਉਮੀਦ ਕਰ ਸਕਦੇ ਹੋ ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਬੇਇਨਸਾਫੀ ਕੀਤੀ ਗਈ ਹੈ ਤਾਂ ਸ਼ਿਕਾਇਤ ਕਿਵੇਂ ਕੀਤੀ ਜਾਵੇ. ਇੱਥੇ ਵਿੱਤੀ ਅਤੇ ਰਿਹਾਇਸ਼ ਸਹਾਇਤਾ ਬਾਰੇ ਵੀ ਜਾਣਕਾਰੀ ਉਪਲਬਧ ਹੈ, ਤੁਸੀਂ ਕਿਸ ਸਿਹਤ ਦੇਖ-ਰੇਖ ਦੇ ਹੱਕਦਾਰ ਹੋ, ਅਤੇ ਦਸਤਾਵੇਜ਼ ਤੁਹਾਨੂੰ ਇੰਟਰਵਿਊ ਵੇਲੇ ਜਾਂ ਉਸ ਤੋਂ ਜਲਦੀ ਬਾਅਦ ਦਿੱਤੇ ਜਾਣਗੇ. ਇਹ ਰਿਪੋਰਟਿੰਗ ਦੀਆਂ ਜ਼ਰੂਰਤਾਂ ਬਾਰੇ ਦੱਸਦਾ ਹੈ, ਕਾਨੂੰਨੀ ਸਲਾਹ ਤੱਕ ਪਹੁੰਚਣਾ ਅਤੇ ਕਿਸੇ ਵੀ ਹਾਲਾਤ ਦੇ ਤਬਦੀਲੀ ਬਾਰੇ ਹੋਮ ਆਫ਼ਿਸ ਨੂੰ ਸੂਚਿਤ ਕਰਨਾ ਤੁਹਾਡੀ ਡਿਊਟੀ ਹੈ ਤੁਸੀਂ ਪਨਾਹ ਦੀ ਕਾਰਵਾਹੀ ਨੂੰ ਇੱਥੇ ਵੇਖ ਸਕਦੇ ਹੋ . ਸਾਡੀ ਵੀਡੀਓ ਦੇਖੋ ਜੋ ਪਨਾਹ ਸਕ੍ਰੀਨਿੰਗ ਇੰਟਰਵਿਊ ਅਤੇ ਪਨਾਹ ਸਹਾਇਤਾ ਲਈ ਅਰਜ਼ੀ ਕਿਵੇਂ ਦੇਣੀ ਹੈ ਬਾਰੇ ਦੱਸਦੀ ਹੈ. ਪੂਰਾ ਭਾਗ ਪੜ੍ਹੋ. ਸੈਕਸ਼ਨ 3: ਮੁੱਖ ਪਨਾਹ ਦੀ ਇੰਟਰਵਿਊ. ਇੱਥੇ ਤੁਸੀਂ ਪਨਾਹ ਦੀ ਮੁੱਖ ਇੰਟਰਵਿਊ ਅਤੇ ਇਸਦੇ ਲਈ ਕਿਵੇਂ ਤਿਆਰੀ ਕਰੀਏ, ਦੇ ਨਾਲ ਨਾਲ ਸੰਭਾਵਤ ਨਤੀਜਿਆਂ ਦੀ ਇੱਕ ਛੋਟੀ ਜਿਹੀ ਝਲਕ ਵੀ ਦੇਖ ਸਕਦੇ ਹੋ. ਸਾਡੀ ਵੀਡੀਓ ਪਨਾਹ ਦੀ ਮੁੱਖ ਇੰਟਰਵਿਊ ਬਾਰੇ ਦੱਸਦੀ ਹੋਈ ਵੇਖੋ . ਪੂਰਾ ਭਾਗ ਪੜ੍ਹੋ. ਸੈਕਸ਼ਨ 4: ਫੈਸਲੇ ਤੋਂ ਬਾਅਦ – ਪੋਸੀਟਿਵ (ਮੰਨਜੂਰ) ਇਹ ਭਾਗ ਦੱਸਦਾ ਹੈ ਕਿ ਤੁਹਾਨੂੰ ਯੂਕੇ ਵਿੱਚ ਰਹਿਣ ਦੀ ਛੁੱਟੀ ਮਿਲਣ ਤੋਂ ਬਾਅਦ ਕੀ ਹੁੰਦਾ ਹੈ ਅਤੇ ਤੁਹਾਨੂੰ ਕੀ ਕਾਗਜ਼ਾਤ ਦਿੱਤਾ ਜਾਵੇਗਾ. ਇਹ ਸਹਾਇਤਾ ਦੀ ਰੂਪ ਰੇਖਾ ਦੱਸਦਾ ਹੈ ਕਿਹੜੀ ਪਰਵਾਸੀ ਸਹਾਇਤਾ ਫੈਸਲੇ ਬਾਅਦ ਪੇਸ਼ ਕੀਤੀ ਜਾ ਸਕਦੀ ਹੈ. ਸਕਾਰਾਤਮਕ (ਪੋਸੀਟਿਵ) ਫੈਸਲੇ ਤੋਂ ਬਾਅਦ ਉਪਲਬਧ ਸਹਾਇਤਾ ਦੀ ਵਿਆਖਿਆ ਕਰਦੇ ਹੋਏ ਸਾਡੀ ਵੀਡੀਓ ਵੇਖੋ. ਪੂਰਾ ਭਾਗ ਪੜ੍ਹੋ. ਸੈਕਸ਼ਨ 5: ਫੈਸਲੇ ਤੋਂ ਬਾਅਦ - ਨੈਗੇਟਿਵ (ਇਨਕਾਰ) ਇਹ ਤੁਹਾਨੂੰ ਦੱਸਦਾ ਹੈ ਤੁਸੀਂ ਹੋਰ ਕੀ ਕਰ ਸਕਦੇ ਹੋ ਜੇ ਤੁਹਾਡੇ ਦਾਅਵੇ ਨੂੰ ਇਨਕਾਰ ਕਰ ਦਿੱਤਾ ਗਿਆ ਹੈ, ਕਾਨੂੰਨੀ ਸਲਾਹ ਕਿਵੇਂ ਪ੍ਰਾਪਤ ਕੀਤੀ ਜਾਵੇ ਅਤੇ ਫੈਸਲੇ ਵਿਰੁੱਧ ਅਪੀਲ ਕਿਵੇਂ ਕੀਤੀ ਜਾਵੇ. ਇਹ ਦੱਸਦਾ ਹੈ ਕਿ ਤੁਸੀਂ ਕੀ ਕਰ ਸਕਦੇ ਹੋ ਜੇ 'ਅਪੀਲ ਦੇ ਅਧਿਕਾਰ ਖਤਮ ਹੋ' ਜਾਂਦੇ ਹਨ, ਜਿਸ ਵਿੱਚ ਮਾਈਗ੍ਰੈਂਟ ਹੈਲਪ ਕੀ ਸਹਾਇਤਾ ਤੁਹਾਡੇ ਲਈ ਪੇਸ਼ ਕਰ ਸਕਦੀ ਹੈ ਇਹ ਵੀ ਸ਼ਾਮਿਲ ਹੈ. ਇਹ ਵਲੰਟਰੀ ਰਿਟਰਨ ਸਰਵਿਸ ਦੀ ਵੀ ਵਿਆਖਿਆ ਕਰਦਾ ਹੈ. ਪੂਰਾ ਭਾਗ ਪੜ੍ਹੋ. ਭਾਗ 6: ਮਾਹਰ ਸਹਾਇਤਾ ਇੱਥੇ ਤੁਸੀਂ ਆਪਣੇ ਪਰਿਵਾਰ ਦਾ ਪਤਾ ਲਗਾਉਣ ਦੇ ਨਾਲ-ਨਾਲ ਗੁਲਾਮੀ, ਤਸੀਹੇ, ਜਿਨਸੀ ਹਿੰਸਾ, ਔਰਤਾਂ ਦੇ ਜਨਣ ਅੰਗ ਦੇ ਵਿਗੜੇ ਪੀੜਤਾਂ ਲਈ ਸਹਾਇਤਾ ਦੇ ਬਾਰੇ ਵਿੱਚ ਪਤਾ ਲਗਾ ਸਕਦੇ ਹੋ. ਇਹ ਤੁਹਾਨੂੰ ਇਹ ਵੀ ਦੱਸਦਾ ਹੈ ਕਿ ਕਿਵੇਂ ਪੁਲਿਸ ਨੂੰ ਅਪਰਾਧ ਦੀ ਰਿਪੋਰਟ ਕਰਨੀ ਹੈ. ਪੂਰਾ ਭਾਗ ਪੜ੍ਹੋ. ਭਾਗ 7: ਲਾਭਦਾਇਕ ਸੰਪਰਕ ਇਸ ਭਾਗ ਵਿੱਚ ਉਹਨਾਂ ਹੋਰ ਸੰਸਥਾਵਾਂ ਦੇ ਸੰਪਰਕ ਵੇਰਵੇ ਸ਼ਾਮਲ ਹਨ ਜੋ ਸ਼ਰਣ ਮੰਗਣ ਵਾਲਿਆਂ ਅਤੇ ਸ਼ਰਨਾਰਥੀਆਂ ਨੂੰ ਸਹਾਇਤਾ ਅਤੇ ਸਹਿਯੋਗ ਪ੍ਰਦਾਨ ਕਰਦੇ ਹਨ. ਪੂਰਾ ਭਾਗ ਪੜ੍ਹੋ. ਤੁਸੀਂ ਇੱਥੇ ਪਨਾਹ ਦੀ ਪੂਰੀ ਸਲਾਹ ਗਾਈਡ ਨੂੰ ਪੜ੍ਹ ਸਕਦੇ ਹੋ. ਜੇ ਤੁਹਾਨੂੰ ਉਹ ਜਾਣਕਾਰੀ ਨਹੀਂ ਮਿਲਦੀ ਜਿਸਦੀ ਤੁਹਾਨੂੰ ਜ਼ਰੂਰਤ ਹੁੰਦੀ ਹੈ, ਤਾਂ ਤੁਸੀਂ ਸਾਨੂੰ ਸਲਾਹ ਅਤੇ ਸੇਧ ਲਈ 0808 8010 503 ਤੇ ਕਾਲ ਕਰ ਸਕਦੇ ਹੋ. ਜੇ ਤੁਹਾਨੂੰ ਲੋੜ ਹੋਵੇ ਤਾਂ ਅਸੀਂ ਇੱਕ ਦੁਭਾਸ਼ੀਏ ਪ੍ਰਦਾਨ ਕਰਾਂਗੇ. ਤੁਸੀਂ ਸਾਡੇ ਸਰਵਿਸ ਯੂਜ਼ਰ ਪੋਰਟਲ 'ਤੇ ਵੈੱਬ ਚੈਟ ਅਤੇ ਔਨਲਾਈਨ ਜਾਂਚ ਫਾਰਮ ਦੀ ਵਰਤੋਂ ਵੀ ਕਰ ਸਕਦੇ ਹੋ (ਸਾਡੇ ਨਾਲ ਸੰਪਰਕ ਕਰੋ' ਤੇ ਕਲਿੱਕ ਕਰੋ). ਤੁਸੀਂ ਅਰਜ਼ੀ ਫਾਰਮ ਵੀ ਸਰਵਿਸ ਯੂਜ਼ਰ ਪੋਰਟਲ ਤੇ ਭਰ ਸਕਦੇ ਹੋ ਅਤੇ ਜਾਣਕਾਰੀ ਦੇ ਸਾਧਨ ਲੱਭ ਸਕਦੇ ਹੋ. ਕਿਰਪਾ ਕਰਕੇ ਨੋਟ ਕਰੋ ਕਿ ਅਸੀਂ ਅਧਿਕਾਰਾਂ ਅਤੇ ਹੱਕਾਂ ਬਾਰੇ ਸਲਾਹ ਦੇਣ ਦੇ ਯੋਗ ਹਾਂ, ਪਰ ਅਸੀਂ ਕਾਨੂੰਨੀ ਸਲਾਹ ਜਾਂ ਕਾਨੂੰਨੀ ਨੁਮਾਇੰਦਗੀ ਪ੍ਰਦਾਨ ਕਰਨ ਦੇ ਯੋਗ ਨਹੀਂ ਹਾਂ. ਜੇ ਅਸੀਂ ਮਦਦ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਯੋਗ ਕਾਨੂੰਨੀ ਨੁਮਾਇੰਦਿਆਂ ਦੀ ਸੂਚੀ ਪ੍ਰਦਾਨ ਕਰਾਂਗੇ.